ਬਾਇਓਟੈਕਨਾਲੌਜੀ
ਬਾਇਓਟੈਕਨਾਲੌਜੀ (ਜੈਵਿਕ ਤਕਨਾਲੌਜੀ)
, ਸਜੀਵ ਵਸਤੂਆਂ ਦੇ ਸਬੰਧ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਉਪਯੋਗਤਾ ਹੈ। ਇਸ ਵਿੱਚ DNA/RNA ਉਪਯੋਗਤਾਵਾਂ, ਪ੍ਰੋਟੀਨ ਅਤੇ ਪੈੱਪਟਾਇਡ/ਪਾਚਕ ਰਸ, ਸੈੱਲ ਅਤੇ ਟਿਸ਼ੂ ਕਲਚਰ ਅਤੇ ਇੰਜੀਨੀਅਰਿੰਗ; ਜੀਨ ਅਤੇ RNA ਵੈਕਟਰ; ਬਾਇਓਇਨਫਰਮੈਟਿਕਸ, ਨੈਨੋਬਾਇਓਟੈਕਨਾਲੋਜੀ; ਅਮਲਾਂ ਨਾਲ ਸਬੰਧਿਤ ਬਾਇਓਟੈਕਨਾਲੌਜੀਆਂ; ਅਤੇ ਉਪ-ਸੈੱਲੀ ਅਮਲ ਵਰਗੀਆਂ ਤਕਨੀਕਾਂ ਦੀ ਵਰਤੋਂ ਹੁੰਦੀ ਹੈ।
ਬਾਇਓਟੈਕਨਾਲੌਜੀ ਉਦਯੋਗ—ਜੈਵਿਕ ਅਰਥ-ਵਿਵਸਥਾ—ਵਿੱਚ ਸ਼ਾਮਲ ਹੈ ਬਹੁਤ ਸਾਰੇ ਖੇਤਰਾਂ ਵਿੱਚ ਖੋਜ, ਵਿਕਾਸ, ਨਿਰਮਾਣ ਅਤੇ ਤਕਨਾਲੋਜੀਆਂ ਦਾ ਵਪਾਰੀਕਰਨ: ਖੇਤੀਬਾੜੀ, ਪਣ-ਕਲਚਰ, ਜੈਵਿਕ ਊਰਜਾ, ਬਾਇਓਇਨਫਰਮੈਟਿਕਸ, ਜੈਵਿਕ ਉਤਪਾਦ, ਜੈਵਿਕ ਵਿਗਿਆਨ, ਵਾਤਾਵਰਣ, ਭੋਜਨ ਦੀ ਸੁਧਾਈ ਕਰਨਾ, ਜੰਗਲਾਤ, ਜੀਨੋਮਿਕਸ, ਮਨੁੱਖੀ ਸਿਹਤ, ਉਦਯੋਗਿਕ ਉਪਯੋਗਤਾਵਾਂ, ਜੀਵਨ ਵਿਗਿਆਨ, ਡਾਕਟਰੀ ਉਪਯੁਕਤਾਂ, ਕੁਦਰਤੀ ਸਰੋਤ, ਨੈਨੋਟੈਕਨਾਲੋਜੀ, ਨਿਊਟਰਾਸਿਊਟੀਕਲ ਅਤੇ ਫਾਰਮਾਸਿਊਟੀਕਲ।
ਬਾਇਓਟੈਕਨਾਲੌਜੀ ਵਿੱਚ ਕੈਨੇਡਾ ਵਿਸ਼ਵ ਮੋਹਰੀ ਹੈ। ਇਸ ਕੋਲ ਹਸਪਤਾਲਾਂ, ਯੂਨੀਵਰਸਿਟੀਆਂ, ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ ਨਿੱਜੀ ਕੰਪਨੀਆਂ ਦਾ ਇੱਕ ਸ਼ਾਨਦਾਰ ਖੋਜ ਨੈਟਵਰਕ ਹੈ। ਇਸ ਖੇਤਰ ਦਾ ਵਿਕਾਸ ਹੋ ਰਿਹਾ ਹੈ ਅਤੇ ਇਹ ਕੈਨੇਡਾ ਦੀ ਅਰਥ-ਵਿਵਸਥਾ ਦਾ ਇੱਕ ਅਹਿਮ ਪਲੇਟਫਾਰਮ ਹੈ।
ਬਾਇਓਟੈਕਨਾਲੌਜੀ ਵਿੱਚ ਕੰਮ ਕਰਨ
ਬਾਇਓਟੈਕਨਾਲੌਜੀ ਵਿੱਚ ਵਿਸ਼ਾਲ ਵੰਨ ਸੁਵੰਨਤਾ ਵਾਲੇ ਕੈਰੀਅਰ ਦੇ ਮੌਕੇ ਹਨ। ਬਾਇਓਟੈਕਨਾਲੌਜੀ ਦੀ ਵਰਤੋਂ ਬਹੁਤ ਸਾਰੇ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਬਾਇਓਟੈਕਨਾਲੌਜੀ ਕੰਪਨੀਆਂ ਆਪਣੇ ਆਪ ਦੀ ਪਛਾਣ ਬਹੁ-ਖੇਤਰੀ ਅਤੇ ਬਹੁ-ਵਿਸ਼ਾ ਕੰਪਨੀ ਵਜੋਂ ਕਰਾਉਂਦੀਆਂ ਹਨ।
ਕੈਨੇਡਾ ਵਿੱਚ ਜ਼ਿਆਦਾਤਰ ਬਾਇਓਟੈਕਨਾਲੌਜੀ ਕੰਪਨੀਆਂ ਛੋਟੇ ਤੋਂ ਔਸਤ ਆਕਾਰ ਦੀਆਂ ਹਨ ਜਿਨ੍ਹਾਂ ਕੋਲ 50 ਤੋਂ ਘੱਟ ਪੂਰਾ ਸਮਾਂ ਕੰਮ ਕਰਨ ਵਾਲੇ ਕਰਮਚਾਰੀ ਹੁੰਦੇ ਹਨ। ਹੋ ਸਕਦਾ ਹੈ ਕਿ ਕੰਪਨੀਆਂ ਉਤਪਾਦਾਂ ਦੇ ਵਿਕਾਸ ਦੇ ਕਈ ਪੜਾਵਾਂ ਵਿੱਚ ਸ਼ਾਮਲ ਹੋਣ, ਜਿਵੇਂ ਕਿ ਖੋਜ ਅਤੇ ਵਿਕਾਸ, ਕਲਿਨਕੀ/ਖੇਤਰ ਪਰਖਾਂ ਅਤੇ ਅਧਿਨਿਯਮਕ ਪਰਖਾਂ, ਉਤਪਾਦਨ/ਨਿਰਮਾਣ, ਅਤੇ ਵਪਾਰੀਕਰਨ/ਮੰਡੀਕਰਨ।
ਇਸ ਉਦਯੋਗ ਵਿੱਚ ਹੇਠ ਲਿਖੇ ਖੇਤਰਾਂ ਵਿੱਚ ਕਿੱਤੇ ਉਪਲਬਧ ਹਨ:
- ਖੋਜ, ਵਿਕਾਸ ਅਤੇ ਤਕਨਾਲੋਜੀ: ਤਕਨੀਸ਼ੀਅਨ, ਇੰਜੀਨੀਅਰ, ਖੋਜੀ
- ਗੁਣਵੱਤਾ ਭਰੋਸਾ ਅਤੇ ਅਧਿਨਿਯਮਕ ਮਾਮਲੇ: ਅਧਿਨਿਯਮਕ ਮਾਮਿਲਆਂ ਦੇ ਮਾਹਰ, ਸਲਾਹਕਾਰ, ਸੁਰੱਖਿਆ ਅਫਸਰ
- ਬੌਧਿਕ ਸੰਪਤੀ: ਬੌਧਿਕ ਸੰਪਤੀ ਅਤੇ ਤਕਨਾਲੌਜੀ ਲਾਇਸੰਸ ਦੇਣ ਵਾਲੇ ਅਫਸਰ, ਪੇਟੈਂਟ ਏਜੰਟ
- ਨਿਰਮਾਣ ਅਤੇ ਅਵੰਡਨ: ਪ੍ਰਯੋਗਸ਼ਾਲਾ ਕਾਰਜਾਂ ਅਤੇ ਸੁਵਿਧਾਵਾਂ ਦੇ ਨਿਰਦੇਸ਼ਕ, ਉਤਪਾਦ ਵਿਕਾਸ ਅਫਸਰ, ਪਲਾਂਟ ਮੈਨੇਜਰ, ਨਿਰਮਾਣ ਰਾਸਾਇਣ ਵਿਗਿਆਨੀ
- ਵਿਕਰੀਆਂ, ਮੰਡੀਕਰਨ, ਸੰਚਾਰ ਅਤੇ ਗਾਹਕ ਸੇਵਾ: ਉਤਪਾਦ ਮੈਨੇਜਰ, ਵਿਕਰੀਆਂ ਦੇ ਮੈਨੇਜਰ, ਮੰਡੀਕਰਨ ਸਹਿਯੋਗੀ, ਵਿਗਿਆਨਕ ਲੇਖਕ
- ਮਨੁੱਖੀ ਸਰੋਤ, ਵਿੱਤ ਅਤੇ ਪ੍ਰਬੰਧਨ: ਜਨਰਲ ਮੈਨੇਜਰ, ਕਾਰਜਾਂ ਲਈ ਮੈਨੇਜਰ, ਵਿੱਤੀ ਅਫਸਰ, ਨਿਵੇਸ਼ਕ ਸਬੰਧਾਂ ਦੇ ਮੈਨੇਜਰ।
ਮੁਹਾਰਤਾਂ ਅਤੇ ਸਿਖਲਾਈ
ਇਸ ਉਦਯੋਗ ਨੂੰ ਉਹ ਵਿਅਕਤੀ ਵਿਸ਼ੇਸ਼ ਚਾਹੀਦੇ ਹਨ ਜਿਨ੍ਹਾਂ ਨੂੰ ਵਿਗਿਆਨਕ ਜਾਣਕਾਰੀ ਹੋਵੇ, ਨਾਲ ਹੀ ਉਹ ਵੀ ਜਿਨ੍ਹਾਂ ਕੋਲ ਅਗਵਾਈ, ਕਾਰੋਬਾਰ, ਪ੍ਰੋਜੈਕਟ ਪ੍ਰਬੰਧਨ, ਅਤੇ ਸੰਚਾਰ ਵਿੱਚ ਮੁਹਾਰਤਾਂ ਹੋਣ। ਕਿਉਂਕਿ ਜ਼ਿਆਦਾਤਰ ਬਾਇਓਟੈਕਨਾਲੌਜੀ ਸੰਸਥਾਵਾਂ ਛੋਟੀਆਂ ਹੁੰਦੀਆਂ ਹਨ, ਇਸ ਕਰਕੇ ਅਮਲਾ ਅਕਸਰ ਇੱਕ ਤੋਂ ਵਧੇਰੇ ਭੂਮਿਕਾ ਵਿੱਚ ਕੰਮ ਕਰਦਾ ਹੈ। ਕੁਝ ਮੁਕਾਬਲਤਨ ਵੱਡੀਆਂ ਸੰਸਥਾਵਾਂ ਨੂੰ ਵਧੇਰੇ ਵਿਸ਼ੇਸ਼ ਮੁਹਾਰਤ ਦੀ ਲੋੜ ਹੁੰਦੀ ਹੈ।
ਸਾਰੇ ਕੈਨੇਡਾ ਵਿੱਚ ਭਾਈਚਾਰਕ ਕਾਲਜਾਂ, ਬਹੁ ਤਕਨੀਕੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ ਸੈਕੰਡਰੀ ਸਿੱਖਿਆ ਤੋਂ ਬਾਅਦ ਦੇ ਬਹੁਤ ਸਾਰੇ ਬਾਇਓਟੈਕਨਾਲੌਜੀ ਅਤੇ ਜੀਵਨ ਵਿਗਿਆਨ ਪ੍ਰੋਗਰਾਮ ਹਨ।
BioTalent Canada ਅੰਤਰ-ਰਾਸ਼ਟਰੀ ਤੌਰ ‘ਤੇ ਸਿੱਖਿਅਤ ਪੇਸ਼ੇਵਰਾਂ ਅਤੇ ਇਸ ਖੇਤਰ ਵਿੱਚ ਨਵੇਂ ਆਉਣ ਵਾਲੇ ਲੋਕਾਂ ਵਾਸਤੇ ਇੱਕ ਜੈਵਿਕ-ਹੁਨਰ ਮਾਨਤਾ ਪ੍ਰੋਗਰਾਮ (BioSkills Recognition Program/Programme de reconnaissance des biocompétences) ਦੀ ਸਿਰਜਣਾ ਕਰ ਰਹੀ ਹੈ। ਇਹ ਪ੍ਰੋਗਰਾਮ ਉਹਨਾਂ ਦੇ ਹੁਨਰਾਂ ਦਾ ਮੁਲਾਂਕਣ ਕਰੇਗਾ ਅਤੇ ਰੁਜ਼ਗਾਰਦਾਤਾਵਾਂ ਦੇ ਨਾਲ ਉਹਨਾਂ ਦਾ ਸੰਪਰਕ ਇੱਕ ਸੁਯੋਗ ਅਤੇ ਭਰੋਸੇਯੋਗ ਤਰੀਕੇ ਨਾਲ ਜੋੜੇਗਾ।